Jogi Bhutal 30 Mar 2023 ग़ज़ल समाजिक Sad shayeri jogi bhutal 123526 0 Hindi :: हिंदी
ਗ਼ਜ਼ਲ
ਕਾਲੇ ਬੱਦਲ ਵਾਂਗ ਜੁਲਮ ਨੇ,
ਜੜ ਆਪਣੀ ਵੀ ਮੱਲੀ ਪਈ ਐ,
ਚਾਨਣ ਦੀ ਤਾਂ ਸਦਾ ਹਨੇਰੇ ,
ਸੰਗ ਬਗਾਵਤ ਚੱਲੀ ਪਈ ਐ |
ਰਹਿ ਜਾਨੇ ਹਾਂ ਫ਼ਸਲ ਪਾਲ ਕੇ,
ਲੈ ਜਾਂਦਾ ਹੈ ਹੋਰ ਕੋਈ,
ਦੇਖ-ਦੇਖ ਕੇ ਹਾਲਤ ਸਾਡੀ,
ਰੋਂਦੀ ਦਾਤੀ ਪੱਲੀ ਪਈ ਐ |
ਸਾਡਾ ਘਰ ਹੀ ਮੰਦਰ ਸਾਡਾ,
ਥੋਨੂੰ ਖ਼ੁਦਾ ਮੁਬਾਰਕ ਥੋਡਾ,
ਮਸਾ ਉਸਾਰੀਆਂ ਨੇ ਚਾਰ ਕੰਧਾਂ,
ਰਗ ਰਗ ਦੇ ਵਿੱਚ ਖੱਲੀ ਪਈ ਐ |
ਦੁੱਧ ਪਿਲਾਂਦੈ ਮੰਦਰਾਂ ਦੇ ਵਿੱਚ
ਜਾ ਜਾ ਕੇ ਭਗਵਾਨਾਂ ਨੂੰ,
ਮਾਪੇ ਘਰ ਵਿੱਚ ਭੁੱਖੇ ਬੈਠੇ
ਲੈ ਦੁਨੀਆਂ ਵੀ ਹੱਲੀ ਪਈ ਐ |
ਨਿੱਤ ਨਿਹਾਰਾ ਰੂਹ ਦਾ ਸ਼ੀਸ਼ਾ,
ਆਪਣੇ ਅੰਦਰ ਝਾਤੀ ਮਾਰਾ,
ਨੈਣੀ ਸੱਚ ਦਾ ਅੰਜਨ ਪਾ ਕੇ
ਮਨ ਦੇ ਵਿੱਚ ਤਸੱਲੀ ਪਈ ਐ |
ਕਿੱਥੋਂ ਚੁਣ-ਚੁਣ ਸ਼ਬਦ ਲਿਆਵੇ,
ਜੋਗੀ ਕਿੱਦਾਂ ਲਿਖਦਾ ਐ,
ਸੋਚ-ਸੋਚ ਕੇ ਸ਼ਾਇਰਾਂ ਦੇ ਵਿੱਚ,
ਮੱਚੀ ਹੁਣ ਥਰਥੱਲੀ ਪਈ ਐ |
ਜੋਗ ਭੁਟਾਲ