Jogi Bhutal 30 Mar 2023 ग़ज़ल दुःखद Sad shayeri jogi bhutal 76211 1 2 Hindi :: हिंदी
ਗ਼ਜ਼ਲ
ਗੋਪੀਆਂ ਹਜ਼ਾਰ ਸੰਗ ਰਾਸ ਲੀਲ੍ਹਾ ਖੇਡ ਕੇ,
ਰਾਧਾ ਵਾਜੋਂ ਕੁੰਜ ਬਿਹਾਰੀ ਕੱਲਾ ਰਹਿ ਗਿਆ |
ਛੱਡ ਬਾਲ ਸਕੇ ਬ੍ਰਿਦਾਬਨ ਤੇ ਸੁਦਾਮੇ ਨੂੰ,
ਤਖ਼ਤ ਤੇ ਬੈਠ ਕੇ ਮੁਰਾਰੀ ਕੱਲਾ ਰਹਿ ਗਿਆ |
ਸਾਗਰ ਸੋਦਾਗਰ ਮੁਹੱਬਤਾਂ ਦਾ ਲੰਘ ਗਏ,
ਖੜਾ ਕੰਡੇ ਪੈਸੇ ਦਾ ਵਪਾਰੀ ਕੱਲਾ ਰਹਿ ਗਿਆ|
ਮੁਸੀਬਤ ਚ ਮਿੱਤਰ ਵੀ ਕੰਮ ਮੇਰੇ ਆਏ ਨਾ,
ਮੈਂ ਕਰਕੇ ਯਕੀਨ ਇਤਬਾਰੀ ਕੱਲਾ ਰਹਿ ਗਿਆ |
ਸਾਜ਼ਿਸ਼ ਸੀ ਗਹਿਰੀ ਜਾਲ਼ ਸੋਨੇ ਦਾ ਵਿਛਾਇਆ ਸੀ,
ਖੈਰ ਪੰਛੀ ਉੱਡ ਗਏ ਸ਼ਿਕਾਰੀ ਕੱਲਾ ਰਹਿ ਗਿਆ |
ਬਾਪੂ ਨੂੰ ਨਾ ਸੁੱਖ ਕੋਈ ਘਰ ਪੁੱਤ ਪੋਤਿਆਂ ਦਾ,
ਹੋਈ ਜਦੋਂ ਮਰਦਮਸ਼ੁਮਾਰੀ ਕੱਲਾ ਰਹਿ ਗਿਆ |
ਲੱਗੀ ਜਦੋਂ ਬੋਲੀ ਫ਼ਲ ਲਾਲ, ਪੀਲੇ ਵਿਕ ਗਏ,
ਕੀਮਤੀ ਅਨਾਰ ਗੁਣਕਾਰੀ ਕੱਲਾ ਰਹਿ ਗਿਆ|
ਕੀਤਾ ਨਾ ਕੋਈ ਪੁੰਨ,ਮੇਰੇ ਪਾਪ ਅੱਗੇ ਲੰਘ ਗਏ,
ਮੈਂ ਲਾਲਚ ਦਾ ਪੱਥਰ ਸੀ ਭਾਰੀ ਕੱਲਾ ਰਹਿ ਗਿਆ |
ਉਹ ਕੂਫਰ ਦੇ ਕਿੱਸੇ ਸੁਣ ਮਾਰ ਹੱਸੇ ਤਾੜੀਆਂ,
ਮੈਂ ਖੋਲੀ ਜਦੋਂ ਸੱਚ ਦੀ ਪਟਾਰੀ ਕੱਲਾ ਰਹਿ ਗਿਆ |
ਜੋਗੀ ਭੁਟਾਲ
3 years ago