Jogi Bhutal 30 Mar 2023 ग़ज़ल समाजिक Sad shayeri 83269 0 Hindi :: हिंदी
ਬੜਾ ਕੁੱਝ ਹੋਰ ਵੀ ਸਾਮਾਨ ਚੋਰੀ ਹੋ ਗਿਆ
ਮੰਦਰ ਚੋਂ ਯਾਰੋਂ ਭਗਵਾਨ ਚੋਰੀ ਹੋ ਗਿਆ
ਸੀ.ਸੀ. ਟੀ. ਵੀ ਕੈਮਰੇ ਵੀ ਬਹੁਤ ਲਾਏ ਹੋਏ ਸੀ
ਪਰ ਇਹ ਤਾਂ ਬੜਾ ਹੀ ਅਸਾਨ ਚੋਰੀ ਹੋ ਗਿਆ
ਵੱਡੇ ਵੱਡੇ ਵਾਅਦੇ ਕਰ ਮੁੜਕੇ ਨਾ ਬਹੁੜਿਆ
ਵੋਟਾਂ ਬਾਅਦ ਨੇਤਾ ਬੇਈਮਾਨ ਚੋਰੀ ਹੋ ਗਿਆ
ਜੱਜ ਤੇ ਵਕੀਲ ਰਹਿ ਗਏ ਕਾਗਜ਼ਾਂ ਚ ਉਲਝੇ
ਥਾਣੇ ਵਿਚੋਂ ਚੋਰੀ ਦਾ ਸਾਮਾਨ ਚੋਰੀ ਹੋ ਗਿਆ
ਧਾਰਮਿਕ ਥਾਂ ਤੇ ਖਾਈਆਂ ਸੋਹਾਂ ਪਤਵੰਤਿਆਂ ਨੇ
ਕੀਤਾ ਸੀ ਜੋ ਕੱਠਾਂ ਸਾਰਾ ਦਾਨ ਚੋਰੀ ਹੋ ਗਿਆ
ਖਾਣ-ਪਾਣ,ਮਾਣ,ਸ਼ਾਨ,ਦੀਨ ਤੇ ਇਮਾਨ ਵੀ
ਬੰਦਿਆਂ ਦੇ ਵਿੱਚੋਂ ਇਨਸਾਨ ਚੋਰੀ ਹੋ ਗਿਆ
ਚੋਰੀ ਚੋਰੀ ਨਜ਼ਰਾਂ ਮਿਲਾਕੇ ਜੋਗੀ ਚੋਰੀਓ
ਮਾਪਿਆਂ ਦਾ ਪੁੱਤਰ ਜਵਾਨ ਚੋਰੀ ਹੋ ਗਿਆ
ਜੋਗੀ ਭੁਟਾਲ